Helpline
+91-9501028295

S. Rupinder Singh Josh

 ਸੰਦੇਸ਼ 

ਪਿਆਰੇ ਵਿਦਿਆਰਥੀਓ !

ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਨੇ ਸਮੇਂ ਦੇ ਹਾਣ ਦੀ ਅਤੇ ਭਵਿੱਖਮੁਖੀ ਲੋੜਾਂ ਉੱਤੇ ਆਧਾਰਿਤ ਵਿਵਹਾਰਕ ਸਿੱਖਿਆ ਮੁਹੱਈਆ ਕਰਵਾਉਣ, ਅਕਾਦਮਿਕ ਅਤੇ ਖੇਡਾਂ ਦੇ ਖੇਤਰ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦੀ ਬਦੌਲਤ ਪਿਛਲੇ 4 ਦਹਾਕਿਆਂ ਦੇ ਆਪਣੇ ਵਿੱਦਿਅਕ ਸਫਰ ਦੌਰਾਨ ਦੇਸ਼ ਦੀਆਂ ਨਾਮਵਰ ਸੰਸਥਾਵਾਂ ਵਿੱਚ ਆਪਣਾ ਵੱਖਰਾ ਮੁਕਾਮ ਕਾਇਮ ਕੀਤਾ ਹੈ।

       ਸਾਡੇ ਕਾਲਜ ਦੀ ਸਿੱਖਿਆ ਪ੍ਰਣਾਲੀ ਦਾ ਮੁੱਖ ਮੰਤਵ ਸਰੀਰਕ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ  ਦੇ ਹੁਨਰ ਅਤੇ ਉਨ੍ਹਾਂ ਦੇ ਗਿਆਨ ਹਾਸਲ ਕਰਨ ਦੇ ਨਜ਼ਰੀਏ ਨੂੰ ਹਾਂ-ਪੱਖੀ ਨਜ਼ਰੀਏ ਵਿੱਚ ਤਬਦੀਲ ਕਰਨਾ ਹੈ ਤਾਂ ਜੋ ਰਿਸ਼ਟ ਪੁਸ਼ਟ ਸਰੀਰ ਨਵੀਆਂ ਗਿਆਨ ਪ੍ਰਣਾਲੀਆਂ ਦਾ ਪ੍ਰੇਰਨਾ ਸਰੋਤ ਬਣ ਸਕੇ ਅਤੇ ਸਾਡੇ ਵਿਦਿਆਰਥੀ ਫਿਜੀਕਲ ਐਜੂਕੇਸਨ ਦੇ ਖੇਤਰ ਵਿੱਚ ਨਵੇਂ ਮਿਆਰ ਸਥਾਪਤ ਕਰਦੇ ਹੋਏ ਸਮਾਜ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾ ਸਕਣ।

ਪਿਆਰੇ ਵਿਦਿਆਰਥੀਓ, ਸ਼ੈਸ਼ਨ 2020-21 ਦੌਰਾਨ ਫਿਜੀਕਲ ਐਜੂਕੇਸ਼ਨ ਦੇ ਖੇਤਰ ਵਿੱਚ

ਮਿਆਰੀ ਸਿੱਖਿਆ ਅਤੇ ਵਿਵਹਾਰਕ ਸਿਖਲਾਈ ਹਾਸਲ ਕਰਨ ਲਈ ਸੂਬੇ ਦੀ ਇਸ ਸਿਰਮੌਰ ਵਿੱਦਿਅਕ ਸੰਸਥਾ ਨਾਲ ਜੁੜਨ ਦੇ ਤੁਹਾਡੇ ਫੈਸਲੇ ਦਾ ਮੈਂ ਤਹਿਦਿਲੋਂ ਸਵਾਗਤ ਕਰਦਾ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਕਾਲਜ ਦੀਆਂ ਰਿਵਾਇਤਾਂ ਨੂੰ ਬਰਕਰਾਰ ਰੱਖਦੇ ਹੋਏ ਆਪਣੇ ਸਿਰੜ, ਮਿਹਨਤ ਅਤੇ ਕਾਬਲੀਅਤ ਦੀ ਬਦੌਲਤ ਖੇਡਾਂ ਅਤੇ ਅਕਾਦਮਿਕ ਖੇਤਰ ਵਿੱਚ ਆਪਣੀਆਂ ਵਡਮੁੱਲੀਆਂ ਪ੍ਰਾਪਤੀਆਂ ਨਾਲ ਦੇਸ਼ ਦਾ ਨਾਮ ਰੌਸ਼ਨ  ਕਰਨ ਲਈ ਮੋਹਰੀ ਭੂਮਿਕਾ ਨਿਭਾਓਂਗੇ।

ਤੁਹਾਡਾ ਸ਼ਭਚਿੰਤਕ !
ਰੁਪਿੰਦਰ ਸਿੰਘ ਜੋਸ਼ ,
ਚੇਅਰਮੈਨ ਕਾਲਜ ਪ੍ਰਬੰਧਕ ਕਮੇਟੀ

Bhagoo Majra, Kharar (Near Chandigarh),
Punjab – 140 301

(Punjab Govt. Aided Post Graduate College )
Affiliated to Maharaja Bhupinder Singh Punjab Sports University, Patiala.